ਜੋਏ ਬਿਦੇਨ ਦਾ ਭਾਰਤੀ ਅਮਰੀਕੀ ਕਮਿਊਨਿਟੀ ਲਈ ਏਜੰਡਾ

ਜੋਏ ਬਿਦੇਨ ਨੇ ਇੱਕ ਸੈਨੇਟਰ ਵਜੋਂ, ਵਿਦੇਸ਼ੀ ਸੰਬੰਧ ਕਮੇਟੀ ਦੀ ਸੈਨੇਟ ਦੇ ਚੇਅਰਮੈਨ ਵਜੋਂ ਅਤੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ, ਭਾਰਤੀ ਅਮਰੀਕੀਆਂ ਅਤੇ ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ​ਦੋਸਤੀ ਦਾ ਸਮਰਥਨ ਕੀਤਾ ਹੈ। ਭਾਰਤੀ ਅਮਰੀਕੀਆਂ ਦੇ ਭਿੰਨਤਾ ਭਰੇ ਅਤੇ ਸ਼ਾਨਦਾਰ ਭਾਈਚਾਰੇ ਸਾਡੀ ਕੌਮ ਦੇ ਤਾਣੇ-ਬਾਣੇ ਨੂੰ ਯੂਨੀਅਨ ਦੇ ਹਰ ਰਾਜ ਵਿਚ ਅਮੀਰ ਬਣਾਉਂਦੇ ਹਨ। ਰਾਸ਼ਟਰਪਤੀ ਹੋਣ ਦੇ ਨਾਤੇ, ਬਿਦੇਨ ਇਨ੍ਹਾਂ ਭਾਈਚਾਰਿਆਂ ਨਾਲ ਸਾਂਝੇਦਾਰੀ ਵਿੱਚ ਕੰਮ ਕਰਨਗੇ; ਅਮਰੀਕਾ ਦੀ ਸਫਲਤਾ, ਖੁਸ਼ਹਾਲੀ ਅਤੇ ਸੁਰੱਖਿਆ ਲਈ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਦਾ ਜਸ਼ਨ ਮਨਾਉਣਗੇ; ਭਾਰਤੀ ਅਮਰੀਕੀਆਂ ਦੀਆਂ ਜ਼ਰੂਰਤਾਂ ਸੁਣਨਗੇ ਅਤੇ ਉਹਨਾਂ ਦੀਆਂ ਤਰਜੀਹਾਂ ਨੂੰ ਹੱਲ ਕਰਨ ਵਾਲੀਆਂ ਨੀਤੀਆਂ ਲਾਗੂ ਕਰਨਗੇ। ਸਾਰੇ ਅਮਰੀਕੀਆਂ ਦੀ ਤਰ੍ਹਾਂ, ਭਾਰਤੀ ਅਮਰੀਕੀ, ਸਾਡੇ ਆਉਣ ਵਾਲੇ ਭਵਿੱਖ ਦੇ ਮੂਲ ਕੰਮਾਂ ਵਿੱਚ ਜਿਵੇਂ ਪੜ੍ਹਾਈ, ਉੱਚ ਪੱਧਰ ਦੀ ਅਤੇ ਕਿਫਾਇਤੀ ਸਿਹਤ ਦੇਖਭਾਲ, ਮੌਸਮ ਦੇ ਸੰਕਟ ਨੂੰ ਹੱਲ ਕਰਨ ਅਤੇ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਾਡੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਇਸ ਢੰਗ ਨਾਲ ਸੁਧਾਰਨ ਅਤੇ ਆਧੁਨਿਕ ਬਣਾਉਣ ਵਿਚ ਡੂੰਘੇ ਤੌਰ 'ਤੇ ਨਿਵੇਸ਼ ਕਰ ਰਹੇ ਹਨ। ਬਿਦੇਨ ਇਹ ਸੁਨਿਸ਼ਚਿਤ ਕਰਨਗੇ ਕਿ ਉਹਨਾਂ ਦੀ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ, ਸੈਨੇਟਰ ਕਮਲਾ ਹੈਰਿਸ ਨਾਲ ਸ਼ੁਰੂ ਕਰਕੇ ਦੱਖਣੀ ਏਸ਼ੀਆਈ ਅਮਰੀਕੀ ਲੋਕਾਂ ਦੀ ਉਹਨਾਂ ਦੇ ਪ੍ਰਸ਼ਾਸਨ ਵਿੱਚ ਨੁਮਾਇੰਦਗੀ ਕੀਤੀ ਗਈ ਹੈ ਜਿਹਨਾਂ ਦੀ ਮਾਂ ਭਾਰਤ ਤੋਂ ਪੜ੍ਹਾਈ ਕਰਨ ਲਈ ਆਈ ਸੀ ਅਤੇ ਇੱਥੇ ਉਹਨਾਂ ਨੇ ਅਮਰੀਕਾ ਵਿੱਚ ਵਧੀਆ ਜ਼ਿੰਦਗੀ ਬਣਾਈ ਹੈ।  ਸਾਡੀ ਸਰਕਾਰ ਸੰਯੁਕਤ ਰਾਜ ਦੀ ਵਿਭਿੰਨਤਾ ਨੂੰ ਦਰਸਾਏਗੀ ਅਤੇ ਭਾਰਤੀ ਅਮਰੀਕੀ ਅਤੇ ਉਹਨਾਂ ਦੇ ਭਾਈਚਾਰੇ ਨੂੰ ਪ੍ਰਭਾਵਤ ਕਰਨ ਵਾਲੀਆਂ ਨੀਤੀਆਂ ਲਈ ਉਹਨਾਂ ਦੀਆਂ ਆਵਾਜ਼ਾਂ ਨੂੰ ਸ਼ਾਮਲ ਕਰੇਗੀ। 

ਬਿਦੇਨ-ਹੈਰਿਸ ਪ੍ਰਸ਼ਾਸਨ ਅਜਿਹਾ ਹੋਵੇਗਾ ਜੋ ਕੋਵਿਡ -19 ਨਾਲ ਲੜਨ ਤੋਂ ਲੈ ਕੇ ਸਾਡੀ ਆਰਥਿਕਤਾ ਨੂੰ ਮੁੜ ਤੋਂ ਬਿਹਤਰ ਬਣਾਉਣ ਲਈ, ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਤੱਕ ਸਾਰੀਆਂ ਗੱਲਾਂ 'ਤੇ ਕੰਮ ਕਰੇਗਾ ਅਤੇ ਜਿਸ 'ਤੇ ਭਾਰਤੀ ਅਮਰੀਕੀ ਭਰੋਸਾ ਕਰ ਸਕਦੇ ਹਨ।  

 

ਨਫ਼ਰਤ ਅਤੇ ਕੱਟੜਤਾ ਦੀ ਵੱਧਦੀ ਲਹਿਰ ਨੂੰ ਰੋਕੀਏ 

ਜਦੋਂ ਤੋਂ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਐਫਬੀਆਈ ਦੇ ਨਫ਼ਰਤ ਦੇ ਅਪਰਾਧ ਦੇ ਅੰਕੜਿਆਂ ਦੇ ਅਨੁਸਾਰ ਸਾਡੇ ਦੇਸ਼ ਭਰ ਵਿੱਚ ਹੋਣ ਵਾਲੇ ਨਫ਼ਰਤ ਦੇ ਜੁਰਮਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਸਾਡੇ ਕੋਲ ਇੱਕ ਐਸਾ ਰਾਸ਼ਟਰਪਤੀ ਹੈ ਜੋ ਸਾਫ ਸ਼ਬਦਾਂ ਅਤੇ ਕਰਣੀ ਵਿੱਚ ਪੱਖਪਾਤ ਅਤੇ ਨਫ਼ਰਤ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਇਹ ਖ਼ਤਰਨਾਕ ਹੈ।  

ਸਾਰੇ ਪਿਛੋਕੜਾਂ ਦੇ ਭਾਰਤੀ ਅਮਰੀਕੀ ਚਾਹੇ ਉਹ ਹਿੰਦੂ, ਸਿੱਖ, ਮੁਸਲਮਾਨ, ਜੈਨ ਅਤੇ ਹੋਰ ਹੋਣ, ਉਹ ਸਾਰੇ ਧੱਕੇਸ਼ਾਹੀ ਅਤੇ ਦੂਜੇ ਦੇਸ਼ਾਂ ਤੋਂ ਹੋਣ ਕਰਕੇ ਹਮਲੇ ਦਾ ਸ਼ਿਕਾਰ ਹੋਏ ਹਨ ਅਤੇ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ ਇੱਕ ਭਰੋਸਾ ਹੈ ਕਿ ਵਾਸ਼ਿੰਗਟਨ ਵਿੱਚ ਸਾਡੇ ਨੇਤਾਵਾਂ ਦੀ ਜਿੱਤ ਹੋਵੇਗੀ।

ਐਫਬੀਆਈ ਨੇ ਸਿੱਖ, ਹਿੰਦੂਆਂ ਅਤੇ ਬੋਧੀਆਂ ਨੂੰ ਸ਼ਾਮਲ ਕਰਨ ਲਈ ਓਬਾਮਾ-ਬਿਦੇਨ ਪ੍ਰਸ਼ਾਸਨ ਦੇ ਦੌਰਾਨ ਆਪਣੇ ਨਫ਼ਰਤ ਦੇ ਅਪਰਾਧ ਅੰਕੜਿਆਂ ਦੇ ਪ੍ਰੋਗਰਾਮ ਦਾ ਵਿਸਥਾਰ ਕੀਤਾ। ਰਾਸ਼ਟਰਪਤੀ ਹੋਣ ਦੇ ਨਾਤੇ ਬਿਦੇਨ ਨਫ਼ਰਤ ਭਰੇ ਹਮਲਿਆਂ ਵਿੱਚ ਹੋਏ ਵਾਧੇ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਕਰਨਗੇ ਅਤੇ ਅਜਿਹੇ ਕਾਨੂੰਨ ਬਣਾਉਣਗੇ ਜੋ ਕਿਸੇ ਨਫ਼ਰਤ ਦੇ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਹਥਿਆਰ ਖਰੀਦਣ ਜਾਂ ਰੱਖਣ ਤੋਂ ਰੋਕਣਗੇ। ਬਿਦੇਨ ਨਿਆਂ ਵਿਭਾਗ ਵਿੱਚ ਅਜਿਹੇ ਨੇਤਾਵਾਂ ਨੂੰ ਨਿਯੁਕਤ ਕਰਨਗੇ ਜੋ ਨਫ਼ਰਤ ਦੇ ਅਪਰਾਧਾਂ ਦੀ ਸੁਣਵਾਈ ਕਰਨ ਨੂੰ ਪਹਿਲ ਦੇਣਗੇ ਅਤੇ ਉਹ ਆਪਣੇ ਨਿਆਂ ਵਿਭਾਗ ਨੂੰ ਆਦੇਸ਼ ਦੇਣਗੇ ਕਿ ਉਹ ਨਫ਼ਰਤ ਦੇ ਅਪਰਾਧਾਂ ਧਰਮ ਅਧਾਰਤ ਨਫ਼ਰਤ ਦੇ ਅਪਰਾਧਾਂ ਸਮੇਤ ਅਤੇ ਗੋਰੇ ਰਾਸ਼ਟਰਵਾਦੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਹੋਰ ਸਰੋਤਾਂ 'ਤੇ ਧਿਆਨ ਕੇਂਦ੍ਰਤ ਕਰਨ। ਕੁੱਝ ਨਫ਼ਰਤ ਦੇ ਜੁਰਮਾਂ ਲਈ ਸੰਭਾਵਤ ਸਜ਼ਾ ਵਧਾਏ ਜਾਣ, ਉਹ ਅਜਿਹੇ ਕਾਨੂੰਨਾਂ ਦੀ ਵੀ ਮੰਗ ਕਰਨਗੇ ਜਿਵੇਂ ਉਪਾਸਨਾ ਘਰਾਂ ਅਤੇ ਹੋਰ ਧਾਰਮਿਕ ਭਾਈਚਾਰਕ ਸਥਾਨਾਂ, ਜਿਵੇਂ ਕਿ ਗੁਰਦੁਆਰੇ, ਮੰਦਰਾਂ ਅਤੇ ਮਸਜਿਦਾਂ ਵਿੱਚ ਹੁੰਦੇ ਹਨ। ਅਤੇ ਉਹ ਆਪਣੀ ਕਾਰਜਕਾਰੀ ਸ਼ਕਤੀ ਦੀ ਵਰਤੋਂ ਇਹ ਸੁਨਿਸ਼ਚਿਤ ਕਰਨ ਲਈ ਕਰਨਗੇ ਕਿ ਨਿਆਂ ਵਿਭਾਗ ਕਾਨੂੰਨ ਦੀ ਪੂਰੀ ਹੱਦ ਤੱਕ ਪੂਜਾ ਘਰਾਂ ਵਿਰੁੱਧ ਹਿੰਸਾ ਦੇ ਅਜਿਹੇ ਘਿਨਾਉਣੇ ਕੰਮਾਂ ਉੱਪਰ ਇਸਨੂੰ ਲਾਗੂ ਕਰਨਗੇ। 

 

ਪੂਜਾ ਘਰਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਸੰਬੋਧਨ

ਸਾਲ 2012 ਵਿਚ ਸਿੱਖ ਕੌਮ ਨੂੰ ਉਸ ਵੇਲੇ ਇਕ ਭਿਆਨਕ ਦੁਖਾਂਤ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਗੋਰੇ ਨੇ ਵਿਸਕਾਨਸਿਨ ਗੁਰਦੁਆਰੇ ਦੇ ਓਕ ਕ੍ਰੀਕ ਵਿੱਚ ਗੋਲੀਬਾਰੀ ਕੀਤੀ ਅਤੇ ਜਿਸ ਵਿੱਚ ਸੱਤ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਜਨਵਰੀ 2019 ਵਿੱਚ ਇੱਕ ਹਿੰਦੂ ਮੰਦਰ ਭੰਨ-ਤੋੜ ਅਤੇ ਵਿਨਾਸ਼ ਦੇ ਭਿਆਨਕ ਕੰਮ ਦਾ ਸ਼ਿਕਾਰ ਹੋਇਆ। ਖਿੜਕੀਆਂ ਤੋੜੀਆਂ ਗਈਆਂ ਅਤੇ ਦੂਜੇ ਦੇਸ਼ਾਂ ਤੋਂ ਆਏ ਹੋਣ ਵਾਲੇ ਸੰਦੇਸ਼ਾਂ ਨੂੰ ਕੰਧਾਂ 'ਤੇ ਲਿਖਿਆ ਗਿਆ। ਇੱਕ ਮੂਰਤੀ (ਪਵਿੱਤਰ ਚਿੱਤਰ) ਨੂੰ ਭੰਗ ਕਰ ਦਿੱਤਾ ਗਿਆ ਸੀ ਅਤੇ ਕੁਰਸੀ ਵਿੱਚ ਚਾਕੂ ਮਾਰਿਆ ਗਿਆ ਸੀ। ਬਿਦੇਨ ਸਮਝਦੇ ਹਨ ਹੈ ਕਿ ਮੰਦਰ, ਮਸਜਿਦ ਅਤੇ ਗੁਰੂਦਵਾਰਾ ਪਵਿੱਤਰ ਅਸਥਾਨ ਹਨ ਅਤੇ ਇਹ ਜ਼ੁਰਮ ਕਿਸੇ ਕਮਿਊਨਿਟੀ ਦੀ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਪੂਜਾ ਕਰਨ ਦੀ ਯੋਗਤਾ ਨੂੰ ਕਮਜ਼ੋਰ ਕਰਨ ਦੀ ਭਾਵਨਾ ਨੂੰ ਤੋੜਦਾ ਅਤੇ ਤਬਾਹੀ ਦਾ ਕੰਮ ਕਰਦਾ ਹੈ। ਅਮਰੀਕਾ ਧਾਰਮਿਕ ਆਜ਼ਾਦੀ ਦੀ ਨੀਂਹ 'ਤੇ ਬਣਾਇਆ ਗਿਆ ਸੀ ਅਤੇ ਰਾਸ਼ਟਰਪਤੀ ਹੋਣ ਦੇ ਨਾਤੇ, ਬਿਦੇਨ ਹਿੰਸਾ ਅਤੇ ਡਰ ਅਤੇ ਨਫ਼ਰਤ ਭਰੇ ਕੰਮਾਂ ਨੂੰ ਖਤਮ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨਗੇ ਅਤੇ ਸਾਡੇ ਉੱਚੇ ਮੁੱਲਾਂ ਤੱਕ ਪਹੁੰਚਣ ਵਿੱਚ ਸਾਡੀ ਸਹਾਇਤਾ ਕਰਨਗੇ। ਉਹ ਇਹ ਵੀ ਸੁਨਿਸ਼ਚਿਤ ਕਰਨਗੇ ਕਿ ਫੈਡਰਲ ਸਰਕਾਰ ਤੋਂ ਪੂਜਾ ਸਥਾਨਾਂ ਨੂੰ ਮਜ਼ਬੂਤ ਅਤੇ ਸਿੱਧੀ ਸੁਰੱਖਿਆ ਸਹਾਇਤਾ ਪ੍ਰਾਪਤ ਹੋਵੇ। ਅਸੀਂ ਆਪਣੀਆਂ ਵਿਸ਼ਵਾਸ਼ ਅਧਾਰਤ ਸੰਸਥਾਵਾਂ ਨੂੰ ਘਾਤਕ ਹਮਲਿਆਂ ਤੋਂ ਬਚਾਉਣ ਲਈ ਦਾਨ ਅਤੇ ਅੰਦਰੂਨੀ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ 'ਤੇ ਭਰੋਸਾ ਕਰਨ ਲਈ ਛੱਡ ਨਹੀਂ ਸਕਦੇ। ਬਿਦੇਨ ਕਾਂਗਰਸ ਨਾਲ ਮਿਲ ਕੇ ਕੰਮ ਕਰਨਗੇ ਜੋ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ (ਡੀਐਚਐਸ) ਗੈਰ-ਲਾਭਕਾਰੀ ਗ੍ਰਾਂਟ ਪ੍ਰੋਗਰਾਮ (ਐਨਐਸਜੀਪੀ) ਦੁਆਰਾ ਵਿਸ਼ਵਾਸ-ਅਧਾਰਤ ਸੰਗਠਨਾਂ ਨੂੰ ਸਿੱਧੀ ਸੁਰੱਖਿਆ ਗ੍ਰਾਂਟ ਫੰਡ ਵਿੱਚ ਤੁਰੰਤ ਅਤੇ ਮਹੱਤਵਪੂਰਨ ਵਾਧਾ ਪ੍ਰਾਪਤ ਕਰਨ ਲਈ ਕਰੇਗੀ।

 

 

 

ਸਾਰੇ ਅਮਰੀਕੀਆਂ ਲਈ ਅਮਰੀਕੀ ਸੁਪਨੇ ਨੂੰ ਪੁਨਰ-ਜਾਗ੍ਰਿਤ ਕਰਨਾ 

ਬਿਦੇਨ ਅਮਰੀਕਾ ਦੇ ਰਾਸ਼ਟਰਪਤੀ ਲਈ ਅੱਗੇ ਵੱਧ ਰਹੇ ਹਨ ਜਿਸ ਵਿੱਚ ਉਹ ਅਮਰੀਕਾ ਦੀ ਰੀੜ੍ਹ ਦੀ ਹੱਡੀ ਭਾਵ ਮੱਧ ਵਰਗ ਦੀ ਮੁੜ ਉਸਾਰੀ ਲਈ ਯਤਨਸ਼ੀਲ ਹਨ ਅਤੇ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਇਸ ਵਾਰ ਹਰ ਕੋਈ ਇੱਕ ਸਾਥ ਹੋਵੇਗਾ। ਉਹ ਜਾਣਦੇ ਹਨ ਕਿ ਮੱਧ ਵਰਗ ਸਿਰਫ਼ ਕੋਈ ਗਿਣਤੀ ਨਹੀਂ ਹੈ ਸਗੋਂ ਇਹ ਕਦਰਾਂ ਕੀਮਤਾਂ ਦਾ ਸਮੂਹ ਹੈ ਜੋ ਆਪਣਾ ਘਰ ਬਣਾਉਣ, ਆਪਣੇ ਬੱਚਿਆਂ ਨੂੰ ਕਾਲਜ ਭੇਜਣ, ਬਚਾਉਣ ਦੇ ਯੋਗ ਹੋਣ ਅਤੇ ਅੱਗੇ ਵਧਣ ਬਾਰੇ ਸੋਚਦੇ ਹਨ। ਉਹ ਇਹ ਯਕੀਨੀ ਬਣਾਉਣਗੇ ਕਿ ਸਾਰੇ ਕਰਮਚਾਰੀਆਂ ਨਾਲ ਸਵੈਮਾਣ ਵਾਲਾ ਵਿਵਹਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਤਨਖਾਹ, ਲਾਭ, ਅਤੇ ਕਾਰਜ ਸਥਾਨ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਜਿਸ ਦੇ ਉਹ ਹੱਕਦਾਰ ਹਨ। ਬਿਦੇਨ ਇੱਕ ਮਜ਼ਬੂਤ, ਵਧੇਰੇ ਸੰਮਿਲਿਤ ਮੱਧ ਵਰਗ ਲਈ ਵਚਨਬੱਧ ਹਨ। ਬਹੁਤ ਸਾਰੇ ਭਾਰਤੀ ਅਮਰੀਕੀ ਛੋਟੇ ਕਾਰੋਬਾਰੀ ਮਾਲਕ, ਉੱਦਮੀ ਅਤੇ ਨਿਵੇਸ਼ਕਰਤਾ ਹਨ। ਬਿਦੇਨ ਇੱਕ ਛੋਟੇ ਕਾਰੋਬਾਰ ਯੋਜਨਾ ਦੇ ਜ਼ਰੀਏ ਜਨਤਕ-ਨਿੱਜੀ ਨਿਵੇਸ਼ ਨੂੰ ਉਤਸ਼ਾਹਤ ਕਰਨਗੇ ਜੋ ਸਫਲ ਰਾਜ ਅਤੇ ਸਥਾਨਕ ਨਿਵੇਸ਼ ਦੀਆਂ ਪਹਿਲਕਦਮੀਆਂ ਨੂੰ ਫੰਡ ਦੇਵੇਗੀ ਅਤੇ ਬਹੁਤ ਪ੍ਰਭਾਵਸ਼ਾਲੀ ਬਾਜ਼ਾਰਾਂ ਵਿੱਚ ਟੈਕਸ ਕ੍ਰੈਡਿਟ ਨੂੰ ਸਥਾਈ ਬਣਾਏਗੀ, ਘੱਟ ਵਿਆਜ਼ ਵਾਲੇ ਕਾਰੋਬਾਰੀ ਕਰਜ਼ਿਆਂ ਤੱਕ ਪਹੁੰਚ ਦਾ ਵਿਸਥਾਰ ਕਰੇਗੀ ਅਤੇ ਤਕਨੀਕੀ ਸਹਾਇਤਾ ਅਤੇ ਸਲਾਹਕਾਰ ਦੀਆਂ ਰੁਕਾਵਟਾਂ ਨੂੰ ਦੂਰ ਕਰੇਗੀ। ਖ਼ਰਚੇ ਰਹਿਤ ਕਾਰੋਬਾਰ ਇਨਕੁਬੇਟਰਾਂ ਅਤੇ ਨਵੀਨਤਾ ਹੱਬਾਂ ਦੇ ਰਾਸ਼ਟਰੀ ਨੈੱਟਵਰਕ ਵਿੱਚ ਨਿਵੇਸ਼ ਕਰਕੇ ਸੇਵਾਵਾਂ ਪ੍ਰਦਾਨ ਕਰੇਗੀ।   

 

ਸਾਡੀਆਂ ਕਦਰਾਂ ਕੀਮਤਾਂ ਨੂੰ ਪ੍ਰਵਾਸੀਆਂ ਦੇ ਰਾਸ਼ਟਰ ਵਜੋਂ ਸੁਰੱਖਿਅਤ ਕਰਨਾ 

ਬਹੁਤ ਸਾਰੇ ਪ੍ਰਵਾਸੀ ਭਾਈਚਾਰੇ ਵਜੋਂ ਭਾਰਤੀ ਅਮਰੀਕੀ ਆਪਣੇ ਆਪ ਹੀ ਪ੍ਰਵਾਸੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਲਿਆਉਣ ਵਾਲੀ ਤਾਕਤ ਅਤੇ ਲਚਕੀਲੇਪਣ ਨੂੰ ਪਹਿਲਾਂ ਹੀ ਜਾਣਦੇ ਹਨ, ਪਰ ਕੁੱਝ ਮਾਮਲਿਆਂ ਵਿੱਚ ਅਮਰੀਕੀ ਜੜ੍ਹਾਂ ਪੀੜ੍ਹੀਆਂ ਤੱਕ ਪਹੁੰਚ ਰਹੀਆਂ ਹਨ। ਪਰ ਰਾਸ਼ਟਰਪਤੀ ਟਰੰਪ ਨੇ ਪ੍ਰਵਾਸੀਆਂ ਦੇ ਦੇਸ਼ ਵਜੋਂ ਸਾਡੇ ਕਦਰਾਂ ਕੀਮਤਾਂ ਅਤੇ ਸਾਡੇ ਇਤਿਹਾਸ 'ਤੇ ਨਿਰੰਤਰ ਹਮਲੇ ਕੀਤੇ ਹਨ। ਇਹ ਗ਼ਲਤ ਹੈ ਅਤੇ ਜੇ ਬਿਦੇਨ ਰਾਸ਼ਟਰਪਤੀ ਬਣਦੇ ਹਨ ਤਾਂ ਇਸਨੂੰ ਰੋਕਿਆ ਜਾਵੇਗਾ। ਬਿਦੇਨ ਪਹਿਲੇ ਦਿਨ ਹੀ ਟਰੰਪ ਦੀ “ਮੁਸਲਿਮ ਪਾਬੰਦੀ” ਨੂੰ ਖ਼ਤਮ ਕਰਨਗੇ ਅਤੇ ਨੁਕਸਾਨਦੇਹ ਸ਼ਰਣ ਦੀਆਂ ਨੀਤੀਆਂ ਨੂੰ ਬੰਦ ਕਰ ਦੇਣਗੇ ਜੋ ਸਾਡੀ ਸਰਹੱਦ ‘ਤੇ ਹਫੜਾ-ਦਫੜੀ ਅਤੇ ਮਨੁੱਖਤਾਵਾਦੀ ਸੰਕਟ ਦਾ ਕਾਰਨ ਬਣ ਰਹੀਆਂ ਹਨ। ਉਹ ਤੁਰੰਤ ਕਾਂਗਰਸ ਨਾਲ ਵਿਧਾਨਕ ਇਮੀਗ੍ਰੇਸ਼ਨ ਸੁਧਾਰਾਂ ਨੂੰ ਪਾਸ ਕਰਨ ਲਈ ਕੰਮ ਕਰਨਾ ਅਰੰਭ ਕਰਨਗੇ ਜੋ ਸਾਡੀ ਪ੍ਰਣਾਲੀ ਨੂੰ ਆਧੁਨਿਕ ਬਣਾਉਂਦਾ ਹੈ, ਪਰਿਵਾਰਾਂ ਨੂੰ ਇਕਸਾਰ ਰੱਖਣ ਲਈ ਇਕ ਪ੍ਰਾਥਮਿਕਤਾ ਦੇ ਨਾਲ ਲਗਭਗ 11 ਮਿਲੀਅਨ ਗ਼ੈਰ-ਪ੍ਰਵਾਸੀਆਂ ਸਮੇਤ ਨਾਗਰਿਕਤਾ ਲਈ ਇੱਕ ਰੋਡਮੈਪ ਮੁਹੱਈਆ ਕਰਵਾਉਂਦਾ ਹੈ ਜਿਸ ਵਿੱਚ ਭਾਰਤ ਤੋਂ 500,000 ਤੋਂ ਵੱਧ ਲੋਕ ਸ਼ਾਮਲ ਹਨ।

ਬਿਦੇਨ ਪਰਿਵਾਰ-ਅਧਾਰਤ ਇਮੀਗ੍ਰੇਸ਼ਨ ਦਾ ਸਮਰਥਨ ਕਰਨਗੇ ਅਤੇ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਇੱਕ ਮੂਲ ਸਿਧਾਂਤ ਵਜੋਂ ਪਰਿਵਾਰਕ ਏਕਤਾ ਨੂੰ ਸੁਰੱਖਿਅਤ ਰੱਖਣਗੇ, ਜਿਸ ਵਿੱਚ ਪਰਿਵਾਰਕ ਵੀਜ਼ਾ ਬੈਕਲਾਗ ਨੂੰ ਘੱਟ ਕਰਨਾ ਸ਼ਾਮਲ ਹੈ। ਉਹ ਮੈਕਰੋ-ਆਰਥਿਕ ਸਥਿਤੀਆਂ ਦੇ ਅਧਾਰ 'ਤੇ ਸਥਾਈ, ਕੰਮ-ਅਧਾਰਤ ਇਮੀਗ੍ਰੇਸ਼ਨ ਲਈ ਦਿੱਤੇ ਗਏ ਵੀਜ਼ਾ ਦੀ ਗਿਣਤੀ ਵਧਾਉਣਗੇ ਅਤੇ ਐਸਟੀਐਮ ਦੇ ਖੇਤਰਾਂ ਵਿੱਚ ਪੀ.ਐਚ.ਡੀ. ਪ੍ਰੋਗਰਾਮਾਂ ਦੇ ਹਾਲ ਹੀ ਦੇ ਗ੍ਰੈਜੂਏਟਾਂ ਨੂੰ ਛੋਟ ਦੇਣਗੇ। ਅਤੇ ਉਹ ਪਹਿਲਾਂ ਉੱਚ-ਕੁਸ਼ਲਤਾ, ਤਨਖਾਹਾਂ ਅਤੇ ਕਰਮਚਾਰੀਆਂ ਦੀ ਰੱਖਿਆ ਲਈ ਵਿਸ਼ੇਸ਼ ਤੌਰ 'ਤੇ ਨੌਕਰੀਆਂ ਲਈ ਅਸਥਾਈ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਕਰਨ ਦਾ ਸਮਰਥਨ ਕਰਨਗੇ, ਫਿਰ ਪੇਸ਼ ਕੀਤੇ ਵੀਜ਼ਾ ਦੀ ਗਿਣਤੀ ਵਧਾਉਣ ਅਤੇ ਦੇਸ਼ ਦੁਆਰਾ ਰੁਜ਼ਗਾਰ ਅਧਾਰਤ ਗ੍ਰੀਨ ਕਾਰਡਾਂ 'ਤੇ ਸੀਮਾਵਾਂ ਨੂੰ ਖਤਮ ਕਰਨ, ਜਿਸਨੇ ਬਹੁਤ ਸਾਰੇ ਭਾਰਤੀ ਪਰਿਵਾਰ ਬਹੁਤ ਲੰਬੇ ਸਮੇਂ ਦੀ ਉਡੀਕ ਵਿਚ ਰੱਖੇ ਹੋਏ ਹਨ।

ਬਿਦੇਨ ਗ੍ਰੀਨ ਕਾਰਡ ਧਾਰਕਾਂ ਲਈ ਨੈਚੁਰਲਾਈਜ਼ੇਸ਼ਨ ਪ੍ਰਕਿਰਿਆ ਨੂੰ ਬਹਾਲ ਅਤੇ ਉਸਦਾ ਬਚਾਅ ਕਰਨਗੇ। ਅਤੇ ਉਹ ਸ਼ਰਨਾਰਥੀਆਂ ਦੀ ਗਿਣਤੀ ਵਧਾਉਣਗੇ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਦੇਸ਼ ਵਿੱਚ ਸਲਾਨਾ ਗਲੋਬਲ ਸ਼ਰਨਾਰਥੀਆਂ ਦੇ ਦਾਖਲੇ ਦਾ ਟੀਚਾ 125,000 ਰੱਖਦੇ ਹਾਂ ਅਤੇ ਸਮੇਂ ਦੇ ਨਾਲ ਇਸ ਨੂੰ ਆਪਣੀ ਜ਼ਿੰਮੇਵਾਰੀ, ਆਪਣੀਆਂ ਕਦਰਾਂ ਕੀਮਤਾਂ ਅਤੇ ਬੇਮਿਸਾਲ ਵਿਸ਼ਵਵਿਆਪੀ ਜ਼ਰੂਰਤ ਦੇ ਅਨੁਸਾਰ ਵਧਾਉਣ ਦੀ ਕੋਸ਼ਿਸ਼ ਕਰਾਂਗੇ।  ਉਹ ਕਾਂਗਰਸ ਦੇ ਨਾਲ ਸਾਲਾਨਾ ਘੱਟੋ ਘੱਟ 95,000 ਸ਼ਰਨਾਰਥੀਆਂ ਦੇ ਦਾਖ਼ਲਾ ਸਥਾਪਤ ਕਰਨ ਲਈ ਵੀ ਕੰਮ ਕਰਨਗੇ। ਬਿਦੇਨ ਡੀਏਸੀਏ ਪ੍ਰੋਗਰਾਮ ਨੂੰ ਮੁੜ ਸਥਾਪਤ ਕਰਕੇ ਅਮਰੀਕਾ ਆਉਣ ਦੇ ਸੁਪਨੇ ਲੈਣ ਵਾਲਿਆਂ ਦੀ ਅਨਿਸ਼ਚਿਤਤਾ ਨੂੰ ਦੂਰ ਕਰਨਗੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਣਮਨੁੱਖੀ ਵਿਛੋੜੇ ਤੋਂ ਬਚਾਉਣ ਲਈ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰਨਗੇ। ਅਤੇ ਉਹ ਕੰਮ ਵਾਲੀ ਥਾਂ 'ਤੇ ਛਾਪੇਮਾਰੀ ਖ਼ਤਮ ਕਰਨਗੇ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਨੂੰ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਕਾਰਵਾਈਆਂ ਤੋਂ ਬਚਾਉਣਗੇ। ਕਿਸੇ ਵੀ ਵਿਅਕਤੀ ਨੂੰ ਕਿਸੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਡਰੋਂ ਡਾਕਟਰੀ ਸਹਾਇਤਾ ਲੈਣ, ਜਾਂ ਸਕੂਲ ਜਾਣ, ਉਨ੍ਹਾਂ ਦੀ ਨੌਕਰੀ, ਜਾਂ ਉਨ੍ਹਾਂ ਦੇ ਪੂਜਾ ਸਥਾਨ ਜਾਣ ਤੋਂ ਡਰਨਾ ਨਹੀਂ ਚਾਹੀਦਾ। 

 

ਧਾਰਮਿਕ ਵਰਕਰ ਵੀਜ਼ਾ ਲਈ ਸਟ੍ਰੀਮਲਾਈਨ ਪ੍ਰੋਸੈਸਿੰਗ 

"ਬਹੁਤ ਸਾਰੇ ਭਾਰਤੀ ਅਮਰੀਕੀ ਭਾਈਚਾਰੇ ਨਾਲ ਸਬੰਧਤ ਹਨ ਜੋ ਵਿਦਵਾਨਾਂ ਅਤੇ ਧਾਰਮਿਕ ਮਾਹਰਾਂ ਦੀ ਸਲਾਹ, ਸਹਾਇਤਾ ਅਤੇ ਸਿਆਣਪ 'ਤੇ ਭਰੋਸਾ ਕਰਦੇ ਹਨ ਜਿਹੜੇ ਵਿਦੇਸ਼ੀ ਨਾਗਰਿਕ ਹੋ ਸਕਦੇ ਹਨ ਜੋ ਅਸਥਾਈ ਧਾਰਮਿਕ ਵਰਕਰ (ਆਰ -1) ਵੀਜ਼ਾ' ਤੇ ਸੰਯੁਕਤ ਰਾਜ ਅਮਰੀਕਾ ਜਾ ਰਹੇ ਹਨ। ਬਹੁਤ ਸਾਰੀਆਂ ਭਾਰਤੀ ਅਮਰੀਕੀ ਸੰਸਥਾਵਾਂ ਲਈ ਧਾਰਮਿਕ ਵਰਕਰ ਵੀਜ਼ਾ ਜਮ੍ਹਾਂ ਕਰਨ ਅਤੇ ਸਮੀਖਿਆ ਪ੍ਰਕਿਰਿਆ ਲਈ ਕਾਫ਼ੀ ਪ੍ਰਸ਼ਾਸਕੀ ਅਤੇ ਵਿੱਤੀ ਸਰੋਤਾਂ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਕਿਰਿਆ ਦਾ ਸਮਾਂ ਯਾਤਰਾ ਵਿੱਚ ਦੇਰੀ ਦਾ ਨਤੀਜਾ ਹੋ ਸਕਦਾ ਹੈ ਜੋ ਦੇਸ਼ ਭਰ ਵਿਚ ਇਨ੍ਹਾਂ ਭਾਈਚਾਰਿਆਂ ਉੱਪਰ ਮਾੜਾ ਪ੍ਰਭਾਵ ਪਾਉਂਦੇ ਹਨ। ਬਿਦੇਨ, ਰਾਜ ਵਿਭਾਗ ਅਤੇ ਯੂ. ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੂੰ ਧਰਮ-ਵਰਕਰ ਵੀਜ਼ਾ ਪ੍ਰੋਗਰਾਮ ਦਾ ਭਰੋਸੇਯੋਗ ਢੰਗ ਨਾਲ ਇਸਤੇਮਾਲ ਕਰਨ ਦੇ ਅਤੇ ਭਰੋਸੇਯੋਗ ਟਰੈਕ ਰਿਕਾਰਡ ਦੇ ਨਾਲ, ਕਿਸੇ ਵੀ ਵਿਸ਼ਵਾਸ ਅਧਾਰਤ ਸੰਸਥਾਵਾਂ ਦੁਆਰਾ ਜਮ੍ਹਾ ਕਰਵਾਏ ਗਏ ਧਾਰਮਿਕ ਵਰਕਰ ਵੀਜ਼ਾ ਦੀ ਸਮੀਖਿਆ ਨੂੰ ਸੁਚਾਰੂ ਬਣਾਉਣ ਦੇ ਤਰੀਕਿਆਂ ਅਤੇ ਪ੍ਰੋਗਰਾਮਾਂ ਦੀ ਪਛਾਣ ਕਰਨ ਲਈ ਨਿਰਦੇਸ਼ ਦੇਣਗੇ। 

 

ਭਾਰਤੀ ਅਮਰੀਕੀ ਭਾਈਚਾਰੇ ਲਈ ਭਾਸ਼ਾ ਦੀਆਂ ਰੁਕਾਵਟਾਂ ਨੂੰ ਖ਼ਤਮ ਕਰਨਾ 

ਮਹੱਤਵਪੂਰਣ ਸੇਵਾਵਾਂ ਅਤੇ ਸਰੋਤਾਂ ਲਈ ਭਾਸ਼ਾ ਦੀਆਂ ਰੁਕਾਵਟਾਂ ਸੀਮਤ ਅੰਗ੍ਰੇਜ਼ੀ ਦੇ ਮਾਹਰ ਭਾਰਤੀ ਅਮਰੀਕੀਆਂ ਨੂੰ ਉਨ੍ਹਾਂ ਦੀਆਂ ਸੰਭਾਵਨਾਵਾਂ ਅਤੇ ਅਮਰੀਕੀ ਸੁਪਨੇ ਨੂੰ ਸਾਕਾਰ ਕਰਨ ਤੋਂ ਰੋਕ ਸਕਦੀਆਂ ਹਨ। ਬਿਦੇਨ ਇਹ ਸੁਨਿਸ਼ਚਿਤ ਕਰਨ ਲਈ ਕੰਮ ਕਰਨਗੇ ਕਿ ਜੋ ਵਿਅਕਤੀ ਅੰਗ੍ਰੇਜ਼ੀ ਦੇ ਸੀਮਤ ਮਾਹਿਰ ਹਨ ਉਹਨਾਂ ਦੀ ਸਿਹਤ ਦੇਖਭਾਲ ਅਤੇ ਹੋਰ ਸਰਕਾਰੀ ਸੇਵਾਵਾਂ ਤੱਕ ਪਹੁੰਚ ਹੋਵੇ ਅਤੇ ਭਾਰਤੀ ਅਮਰੀਕੀ ਵਿਅਕਤੀਆਂ ਅਤੇ ਪਰਿਵਾਰਾਂ ਲਈ ਸੰਘੀ ਪ੍ਰੋਗਰਾਮਾਂ ਤੱਕ ਪਹੁੰਚ ਵਧਾਉਣ ਦੇ ਤਰੀਕਿਆਂ ਦੀ ਪਛਾਣ ਕੀਤੀ ਜਾ ਸਕੇ। ਉਹ ਨਵੇਂ ਪ੍ਰਵਾਸੀਆਂ ਨੂੰ ਨੌਕਰੀਆਂ ਲੱਭਣ ਵਿੱਚ ਸਹਾਇਤਾ ਲਈ ਗੁਆਂਢ ਦੇ ਸਰੋਤ ਕੇਂਦਰਾਂ ਜਾਂ ਸਵਾਗਤ ਕੇਂਦਰਾਂ ਦਾ ਵੀ ਨਿਰਮਾਣ ਕਰਨਗੇ; ਸੇਵਾਵਾਂ ਅਤੇ ਅੰਗਰੇਜ਼ੀ-ਭਾਸ਼ਾ ਸਿੱਖਣ ਦੇ ਅਵਸਰਾਂ ਤੱਕ ਪਹੁੰਚ; ਅਤੇ ਸਕੂਲ ਪ੍ਰਣਾਲੀ, ਸਿਹਤ ਦੇਖਭਾਲ ਪ੍ਰਣਾਲੀ ਅਤੇ ਰੋਜ਼ਾਨਾ ਜ਼ਿੰਦਗੀ ਦੇ ਹੋਰ ਮਹੱਤਵਪੂਰਣ ਪਹਿਲੂਆਂ 'ਤੇ ਨੈਵੀਗੇਟ ਕਰਨਗੇ। ਅਤੇ ਉਹ ਇਹ ਸੁਨਿਸ਼ਚਿਤ ਕਰਨ ਲਈ ਕੰਮ ਕਰਨਗੇ ਕਿ ਸਾਰੇ ਪਬਲਿਕ ਸਕੂਲਾਂ ਵਿੱਚ ਅੰਗ੍ਰੇਜ਼ੀ-ਭਾਸ਼ਾ ਸਿੱਖਣ ਲਈ ਲੋੜੀਂਦੀ ਸਹਾਇਤਾ ਹੋਵੇ ਤਾਂ ਜੋ ਸਾਰੇ ਬੱਚਿਆਂ ਨੂੰ ਉਨ੍ਹਾਂ ਦੀਆਂ ਸੰਭਾਵਨਾਵਾਂ 'ਤੇ ਪਹੁੰਚਣ ਵਿੱਚ ਸਹਾਇਤਾ ਕੀਤੀ ਜਾ ਸਕੇ।

 

ਭਾਰਤੀ ਅਮਰੀਕੀਆਂ ਦੀ ਵਿਭਿੰਨਤਾ ਅਤੇ ਯੋਗਦਾਨਾਂ ਦਾ ਸਨਮਾਨ ਕਰਨਾ 

 

ਓਬਾਮਾ-ਬਿਦੇਨ ਪ੍ਰਸ਼ਾਸਨ ਨੇ ਇੱਕ ਜ਼ਰੂਰੀ ਤਾਕਤ ਵਜੋਂ ਅਮਰੀਕਾ ਦੀ ਵਿਭਿੰਨਤਾ ਦਾ ਸਤਿਕਾਰ ਕੀਤਾ ਅਤੇ ਮਨਾਇਆ ਜਿਸ ਵਿੱਚ ਭਾਰਤੀ ਅਮਰੀਕੀਆਂ ਦੀ ਸੈਨਿਕ ਸੇਵਾ ਅਤੇ ਵ੍ਹਾਈਟ ਹਾਊਸ, ਨੇਵਲ ਆਬਜ਼ਰਵੇਟਰੀ ਵਿਖੇ, ਉਪ ਰਾਸ਼ਟਰਪਤੀ ਦੀ ਰਿਹਾਇਸ਼ ਵਿਖੇ ਅਤੇ ਪੈਂਟਾਗੱਨ ਵਿਖੇ ਦੀਵਾਲੀ ਦੇ ਜਸ਼ਨਾਂ ਦਾ ਸਨਮਾਨ ਕਰਨ ਲਈ ਪਹਿਲੇ ਵ੍ਹਾਈਟ ਹਾਊਸ ਪ੍ਰੋਗਰਾਮ ਦੀ ਮੇਜ਼ਬਾਨੀ ਸ਼ਾਮਲ ਹੈ। ਬਿਦੇਨ ਪ੍ਰਸ਼ਾਸਨ ਇੱਕ ਵਾਰ ਫਿਰ ਅਮਰੀਕੀ ਵਿਸ਼ਵਾਸ ਅਤੇ ਵਿਰਾਸਤੀ ਭਾਈਚਾਰਿਆਂ ਦੇ ਮਹੱਤਵਪੂਰਣ ਸਭਿਆਚਾਰਕ ਜਸ਼ਨਾਂ ਨੂੰ ਮਾਨਤਾ ਅਤੇ ਸਨਮਾਨ ਦੇਵੇਗਾ। ਓਬਾਮਾ-ਬਿਦੇਨ ਪ੍ਰਸ਼ਾਸਨ ਨੇ ਯੂ.ਐਸ ਆਰਮੀ ਨੀਤੀ ਨੂੰ ਬਦਲ ਕੇ ਇਤਿਹਾਸ ਰਚਿਆ ਸਿੱਖ ਧਰਮ ਨੂੰ ਮੰਨਣ ਵਾਲੇ ਸਿੱਖਾਂ ਅਤੇ ਮੁਸਲਿਮ ਔਰਤਾਂ ਨੂੰ, ਵਰਦੀ ਦੌਰਾਨ ਧਾਰਮਿਕ ਤੌਰ 'ਤੇ ਸਿਰ ਢੱਕਣ ਦੀ ਆਗਿਆ ਦਿਤੀ, ਤਾਂ ਜੋ ਸਾਡੇ ਦੋਵੇਂ ਬਹਾਦਰ ਸਿਪਾਹੀ ਆਪਣੇ ਆਪਣੇ ਦੇ ਧਰਮ ਦਾ ਸਨਮਾਨ ਕਰ ਸਕਣ ਅਤੇ ਉਨ੍ਹਾਂ ਦੇ ਦੇਸ਼ ਦੀ ਸੇਵਾ ਕਰ ਸਕਣ। ਬਿਦੇਨ ਸਾਡੀਆਂ ਸਾਰੀਆਂ ਹਥਿਆਰਬੰਦ ਸੇਵਾਵਾਂ ਵਿੱਚ ਉਚਿਤ ਧਾਰਮਿਕ ਸਹੂਲਤਾਂ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਉਹ ਸੰਘੀ ਅਧਿਕਾਰੀਆਂ ਅਤੇ ਜੱਜਾਂ ਨੂੰ ਸਮੇਤ ਭਾਰਤੀ ਅਮਰੀਕੀ ਭਾਈਚਾਰੇ ਦੇ ਜੋ ਅਮਰੀਕਾ ਵਰਗੇ ਦਿਖਾਈ ਦਿੰਦੇ ਹਨ, ਨਾਮਜ਼ਦ ਅਤੇ ਨਿਯੁਕਤ ਕਰਨਗੇ। ਬਿਦੇਨ ਮੁੱਖ ਹਿੱਸੇਦਾਰਾਂ ਨੂੰ ਨੀਤੀ ਬਣਾਉਣ ਵਾਲੀ ਪ੍ਰੀਕਿਰਿਆ ਵਿੱਚ ਲਿਆਉਣਗੇ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿ ਉਹ ਨੀਤੀਆਂ ਦੁਆਰਾ ਪ੍ਰਭਾਵਿਤ ਲੋਕਾਂ ਦੇ ਭਾਈਚਾਰੇ ਲਈ ਫੈਸਲੇ ਲੈਣ ਦੀ ਪ੍ਰਕਿਰਿਆ ਦਾ ਜ਼ਰੂਰੀ ਹਿੱਸਾ ਹਨ।  

 

ਸਾਰੇ ਬੱਚਿਆਂ ਲਈ ਸਕੂਲ ਦਾ ਇੱਕ ਸੁਰੱਖਿਅਤ ਵਾਤਾਵਰਣ ਬਣਾਉਣਾ

ਹਰ ਬੱਚੇ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ, ਉਹਨਾਂ ਲਈ ਉਨ੍ਹਾਂ ਦੇ ਜ਼ਿਪ ਕੋਡ, ਉਨ੍ਹਾਂ ਦੇ ਲਿੰਗ, ਉਨ੍ਹਾਂ ਦੇ ਜਿਨਸੀ ਰੁਝਾਨ, ਉਨ੍ਹਾਂ ਦੀ ਚਮੜੀ ਦਾ ਰੰਗ, ਉਨ੍ਹਾਂ ਦਾ ਧਰਮ, ਭਾਵੇਂ ਉਨ੍ਹਾਂ ਦੀ ਅਪੰਗਤਾ ਹੈ, ਜਾਂ ਉਨ੍ਹਾਂ ਦੇ ਮਾਪਿਆਂ ਦੀ ਆਮਦਨੀ ਕਿੰਨੀ ਹੈ, ਇਹ ਮਹੱਤਵ ਨਹੀਂ ਰੱਖਦਾ। ਬਿਦੇਨ ਇਹ ਸੁਨਿਸ਼ਚਿਤ ਕਰਨਗੇ ਕਿ ਸਿੱਖਿਅਕ-ਸਹਾਇਤਾ, ਮਾਣ, ਅਤੇ ਅਦਾਇਗੀ ਨਾਲ ਲੈਸ ਹੋਣ ਜੋ ਉਨ੍ਹਾਂ ਨੂੰ ਚਾਹੀਦਾ ਹੈ ਅਤੇ ਜੋ ਲਾਇਕ ਹੈ ਤਾਂ ਜੋ ਵਿਦਿਆਰਥੀ ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਤੰਦਰੁਸਤ ਬਾਲਗ ਬਣ ਸਕਣ। ਉਹ ਸੁਰੱਖਿਅਤ ਸਕੂਲ ਸੁਧਾਰ ਐਕਟ ਨੂੰ ਪਾਸ ਕਰਨ ਦਾ ਸਮਰਥਨ ਕਰਨਗੇ, ਜਿਸਦੇ ਲਈ ਸਕੂਲ ਜ਼ਿਲ੍ਹਿਆਂ ਨੂੰ ਧੱਕੇਸ਼ਾਹੀ ਅਤੇ ਪ੍ਰੇਸ਼ਾਨ ਕਰਨ ਦੀਆਂ ਨੀਤੀਆਂ ਵਿਕਸਤ ਕਰਨ ਦੀ ਲੋੜ ਹੈ ਅਤੇ ਉਹ ਮਨੋਵਿਗਿਆਨਕਾਂ, ਸਲਾਹਕਾਰਾਂ ਦੀ ਗਿਣਤੀ, ਸਾਡੇ ਸਕੂਲਾਂ ਵਿਚ ਨਰਸਾਂ, ਸਮਾਜ ਸੇਵੀਆਂ ਅਤੇ ਹੋਰ ਸਿਹਤ ਪੇਸ਼ੇਵਰਾਂ ਨੂੰ ਦੁੱਗਣਾ ਕਰਨਗੇ ਤਾਂ ਜੋ ਸਾਡੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਮਾਨਸਿਕ ਸਿਹਤ ਦੇਖਭਾਲ ਮਿਲ ਸਕੇ।

ਬਿਦੇਨ ਪ੍ਰਸ਼ਾਸਨ ਨਿਆਂ ਵਿਭਾਗ ਅਤੇ ਸਿੱਖਿਆ ਵਿਭਾਗ ਨੂੰ ਧੱਕੇਸ਼ਾਹੀ ਵਿਰੋਧੀ ਪਹਿਲਕਦਮੀਆਂ ਲਈ ਵਾਧੂ ਫੰਡਾਂ ਦੀ ਵੰਡ ਵੀ ਕਰੇਗਾ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਧਾਰਮਿਕ ਨੌਜਵਾਨਾਂ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ ਵਾਲੇ ਪ੍ਰੋਗਰਾਮਾਂ ਸ਼ਾਮਲ ਹਨ। ਉਹ ਭਾਈਚਾਰੇ ਸੰਗਠਨਾਂ ਨਾਲ ਓਬਾਮਾ-ਬਿਦੇਨ ਵ੍ਹਾਈਟ ਹਾਉਸ ਏਏਪੀਆਈ ਧੱਕੇਸ਼ਾਹੀ ਰੋਕਥਾਮ ਟਾਸਕ ਫੋਰਸ ਦੀ ਮੁੜ ਸਥਾਪਨਾ ਕਰਨਗੇ। 

ਬਿਦੇਨ ਐਜੂਕੇਟਰ ਮੇਨਟਰਨਿੰਗ, ਲੀਡਰਸ਼ਿਪ ਅਤੇ ਅਤਿਰਿਕਤ ਸਿੱਖਿਆ ਵਿੱਚ ਵੀ ਨਿਵੇਸ਼ ਕਰਨਗੇ ਤਾਂ ਜੋ ਸਿੱਖਿਅਕ ਆਪਣੀ ਊਰਜਾ ਨੂੰ ਅਮਰੀਕੀ ਲੋਕਾਂ ਦੀ ਅਗਲੀ ਪੀੜ੍ਹੀ ਨੂੰ ਬਣਾਉਣ ਵਿੱਚ ਕੇਂਦ੍ਰਿਤ ਕਰ ਸਕਣ। ਜਿਨ੍ਹਾਂ ਦੇ ਪਰਿਵਾਰ ਦੀ ਆਮਦਨ $ 125,000 ਤੋਂ ਘੱਟ ਹੈ, ਉਹਨਾਂ ਲਈ ਉਹ ਉੱਚ ਅਤੇ ਘੱਟ ਆਮਦਨੀ ਵਾਲੇ ਸਕੂਲ ਜ਼ਿਲ੍ਹਿਆਂ ਦਰਮਿਆਨ ਫੰਡਾਂ ਦੇ ਪਾੜੇ ਨੂੰ ਖ਼ਤਮ ਕਰਨ ਲਈ ਪਬਲਿਕ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਟੁਇਸ਼ਨ ਮੁਕਤ ਬਣਾਉਣ ਲਈ ਸਿਰਲੇਖ 1 ਦੇ ਫੰਡਿੰਗ ਨੂੰ ਤਿੰਨ ਗੁਣਾ ਕਰਨਗੇ ਨਾਲ ਹੀ ਇਹ ਸੁਨਿਸ਼ਚਿਤ ਕਰਨਗੇ ਕਿ ਹਰੇਕ ਕਮਿਊਨਿਟੀ ਦੋ ਸਾਲਾਂ ਦੀ ਕਾਲਜ ਜਾਂ ਹੋਰ ਉੱਚ-ਕੁਆਲਟੀ ਦੀ ਸਿਖਲਾਈ ਬਿਨਾਂ ਕਿਸੇ ਕਰਜ਼ੇ ਦੇ ਵਿਦਿਆਰਥੀ ਦੀ ਸਫ਼ਲਤਾ ਨੂੰ ਬਿਹਤਰ ਬਣਾਉਣ ਅਤੇ ਵਧੇਰੇ ਖੁਸ਼ਹਾਲ ਮੱਧ ਵਰਗ ਦੇ ਵਿਕਾਸ ਲਈ ਹੈ। 

 

ਸੰਯੁਕਤ ਰਾਜ-ਭਾਰਤ ਭਾਈਵਾਲੀ ਦਾ ਸਮਰਥਨ

ਬਿਦੇਨ ਨੇ ਸੈਨੇਟ ਵਿਦੇਸ਼ ਸੰਬੰਧ ਕਮੇਟੀ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ, ਯੋਜਨਾਬੱਧ ਤਰੀਕੇ ਨਾਲ ਸਾਡੀ ਰਣਨੀਤਕ ਰੁਝਾਨ ਨੂੰ ਗੂੜ੍ਹਾ ਕਰਨ, ਲੋਕਾਂ ਨਾਲ ਲੋਕਾਂ ਦੇ ਸਬੰਧਾਂ ਅਤੇ ਵਿਸ਼ਵਵਿਆਪੀ ਚੁਣੌਤੀਆਂ 'ਤੇ ਭਾਰਤ ਨਾਲ ਸਹਿਯੋਗ ਲਈ ਮੁੱਖ ਭੂਮਿਕਾ ਨਿਭਾਈ। ਬਿਦੇਨ ਨੇ 2006 ਵਿੱਚ ਸੰਯੁਕਤ ਰਾਜ-ਭਾਰਤ ਸੰਬੰਧਾਂ ਦੇ ਭਵਿੱਖ ਲਈ ਆਪਣੀ ਦ੍ਰਿਸ਼ਟੀ ਦਾ ਐਲਾਨ ਕੀਤਾ: “ਮੇਰਾ ਸੁਪਨਾ ਇਹ ਹੈ ਕਿ 2020 ਵਿੱਚ ਦੁਨੀਆ ਦੇ ਸਭ ਤੋਂ ਨੇੜਲੇ ਦੋ ਦੇਸ਼ ਭਾਰਤ ਅਤੇ ਸੰਯੁਕਤ ਰਾਜ ਹੋਣਗੇ।” ਉਨ੍ਹਾਂ ਨੇ ਇਸ ਦ੍ਰਿਸ਼ਟੀ ਨੂੰ ਹਕੀਕਤ ਬਣਾਉਣ ਲਈ ਵੀ ਕੰਮ ਕੀਤਾ ਹੈ, ਜਿਸ ਵਿੱਚ 2008 ਵਿੱਚ ਕਾਂਗਰਸ ਵਿੱਚ ਅਗੁਵਾਈ ਕਰਨਾ, ਡੈਮੋਕ੍ਰੇਟਸ ਅਤੇ ਰਿਪਬਲੀਕਨ ਨਾਲ ਮਿਲ ਕੇ ਕੰਮ ਕਰਨਾ ਯੂ.ਐਸ-ਭਾਰਤ ਸਿਵਲ ਪ੍ਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇਣਾ ਸ਼ਾਮਲ ਹੈ।    

ਓਬਾਮਾ-ਬਿਦੇਨ ਪ੍ਰਸ਼ਾਸਨ ਨੇ ਰਣਨੀਤਕ, ਰੱਖਿਆ, ਆਰਥਿਕ, ਖੇਤਰੀ ਅਤੇ ਵਿਸ਼ਵ ਵਿਆਪੀ ਚੁਣੌਤੀਆਂ 'ਤੇ ਭਾਰਤ ਅਤੇ ਸੰਯੁਕਤ ਰਾਜ ਦੇ ਵਿਚਕਾਰ ਗਹਿਰੇ ਸਹਿਯੋਗ ਨੂੰ ਜਾਰੀ ਰੱਖਿਆ। ਬਿਦੇਨ ਅਮਰੀਕਾ-ਭਾਰਤ ਦੀ ਭਾਈਵਾਲੀ ਨੂੰ ਵਧਾਉਣ ਅਤੇ ਇਸਦਾ ਵਿਸਤਾਰ ਕਰਨ ਵਾਲੇ ਪ੍ਰਮੁੱਖ ਚੈਂਪੀਅਨ ਸਨ। ਵਿਸ਼ਵ ਪੱਧਰ 'ਤੇ ਭਾਰਤ ਦੀ ਵੱਧ ਰਹੀ ਭੂਮਿਕਾ ਨੂੰ ਮਾਨਤਾ ਦਿੰਦਿਆਂ, ਓਬਾਮਾ-ਬਿਦੇਨ ਪ੍ਰਸ਼ਾਸਨ ਨੇ ਇੱਕ ਸੁਧਾਰਵਾਦੀ ਅਤੇ ਵਿਸਤ੍ਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਅਮਰੀਕੀ ਸਮਰਥਨ ਦੀ ਰਸਮੀ ਤੌਰ' ਤੇ ਘੋਸ਼ਣਾ ਕੀਤੀ। ਓਬਾਮਾ-ਬਿਦੇਨ ਪ੍ਰਸ਼ਾਸਨ ਨੇ ਵੀ ਭਾਰਤ ਨੂੰ ਇੱਕ “ਮੁੱਖ ਰੱਖਿਆ ਸਾਥੀ” ਦਾ ਨਾਮ ਦਿੱਤਾ - ਇੱਕ ਸਥਾਨ ਜਿਸ ਨੂੰ ਕਾਂਗਰਸ ਨੇ ਮਨਜ਼ੂਰੀ ਦਿੱਤੀ - ਇਹ ਸੁਨਿਸ਼ਚਿਤ ਕਰਨ ਲਈ ਕਿ ਜਦੋਂ ਉੱਨਤ ਅਤੇ ਸੰਵੇਦਨਸ਼ੀਲ ਤਕਨਾਲੋਜੀ ਦੀ ਗੱਲ ਆਓਂਦੀ ਜਿਸਦੀ ਭਾਰਤ ਨੂੰ ਆਪਣੀ ਸੈਨਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ, ਦੇ ਨਾਲ ਸਾਡੇ ਨਜ਼ਦੀਕੀ ਭਾਈਵਾਲਾਂ ਵਾਲਾ ਬਰਾਬਰ ਵਰਤਾਓ ਕੀਤਾ ਜਾਂਦਾ ਹੈ।  

ਰਾਸ਼ਟਰਪਤੀ ਓਬਾਮਾ ਅਤੇ ਉਪ ਰਾਸ਼ਟਰਪਤੀ ਬਿਦੇਨ ਨੇ ਵੀ ਸਾਡੇ ਹਰੇਕ ਦੇਸ਼ ਅਤੇ ਖੇਤਰ ਵਿੱਚ ਅੱਤਵਾਦ ਵਿਰੁੱਧ ਲੜਨ ਲਈ ਭਾਰਤ ਨਾਲ ਸਾਡੇ ਸਹਿਯੋਗ ਨੂੰ ਮਜ਼ਬੂਤ ​​ਕੀਤਾ ਹੈ। ਬਿਦੇਨ ਦਾ ਮੰਨਣਾ ਹੈ ਕਿ ਦੱਖਣੀ ਏਸ਼ੀਆ - ਸਰਹੱਦ ਪਾਰ ਜਾਂ ਫਿਰ ਹੋਰ ਕਿਤੇ ਵੀ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।  ਬਿਦੇਨ ਪ੍ਰਸ਼ਾਸਨ ਵੀ ਨਿਯਮਾਂ ਅਧਾਰਤ ਅਤੇ ਸਥਿਰ ਇੰਡੋ-ਪੈਸੀਫਿਕ ਖਿੱਤੇ ਦੇ ਸਮਰਥਨ ਲਈ ਭਾਰਤ ਨਾਲ ਕੰਮ ਕਰੇਗਾ ਜਿਸ ਵਿੱਚ ਚੀਨ ਸਮੇਤ ਕੋਈ ਵੀ ਦੇਸ਼ ਆਪਣੇ ਗੁਆਂਢੀ ਦੇਸ਼ਾਂ ਨੂੰ ਡਰਾ ਨਹੀਂ ਸਕਦਾ ਹੈ।  

ਓਬਾਮਾ-ਬਿਦੇਨ ਪ੍ਰਸ਼ਾਸਨ ਨੇ ਸਾਡੇ ਸਾਰੇ ਲੋਕਾਂ ਨੂੰ ਖਤਰੇ ਵਿੱਚ ਪਾਉਣ ਵਾਲੇ ਵਿਸ਼ਵਵਿਆਪੀ ਜਲਵਾਯੂ ਸੰਕਟ ਦੇ ਹੱਲ ਲਈ ਪੈਰਿਸ ਜਲਵਾਯੂ ਸਮਝੌਤੇ ਦੇ ਸਫਲ ਦਸਤਖ਼ਤ ਨੂੰ ਸੁਰੱਖਿਅਤ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕੀਤਾ। ਬਿਦੇਨ ਪ੍ਰਸ਼ਾਸਨ ਸੰਯੁਕਤ ਰਾਜ ਨੂੰ ਪੈਰਿਸ ਸਮਝੌਤੇ ਵਿੱਚ ਵਾਪਸ ਲਿਆਏਗਾ, ਜਿਸ ਨਾਲ ਸਾਨੂੰ ਫਿਰ ਤੋਂ ਮੌਸਮ ਵਿੱਚ ਤਬਦੀਲੀ ਨਾਲ ਲੜਨ ਲਈ ਭਾਰਤ ਨਾਲ ਨੇੜਿਓਂ ਕੰਮ ਕਰਨ ਦੀ ਸਮਰੱਥਾ ਮਿਲੇਗੀ ਅਤੇ ਸਾਡੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਅਤੇ ਸਾਫ਼ ਊਰਜਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਵਾਰ ਫਿਰ ਹੱਥ ਮਿਲਾਉਣੇ ਪੈਣਗੇ ਨਹੀਂ ਤਾਂ ਅਸੀਂ ਖੁਸ਼ਹਾਲ ਆਰਥਿਕਤਾ ਨਹੀਂ ਬਣਾ ਸਕਦੇ ਜਿਸਦੀ ਸਾਨੂੰ ਲੋੜ ਹੈ।  

ਬਿਦੇਨ ਆਪਣੇ ਲੰਬੇ ਸਮੇਂ ਦੇ ਵਿਸ਼ਵਾਸ ਨੂੰ ਅੱਗੇ ਵਧਾਉਣਗੇ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਕੁਦਰਤੀ ਭਾਈਵਾਲ ਹਨ ਅਤੇ ਬਿਦੇਨ ਪ੍ਰਸ਼ਾਸਨ ਸੰਯੁਕਤ ਰਾਜ-ਭਾਰਤ ਸੰਬੰਧ ਨੂੰ ਮਜ਼ਬੂਤ ਬਣਾਉਣਾ ਜਾਰੀ ਰੱਖਣ ਉੱਤੇ ਉੱਚ ਤਰਜੀਹ ਦੇਵੇਗਾ। ਕਿਸੇ ਵੀ ਆਮ ਵਿਸ਼ਵ-ਵਿਆਪੀ ਚੁਣੌਤੀ ਦਾ ਹੱਲ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੀ ਜ਼ਿੰਮੇਵਾਰ ਭਾਈਵਾਲ ਵਜੋਂ ਕੰਮ ਕੀਤੇ ਬਿਨਾਂ ਨਹੀਂ ਹੋ ਸਕਦਾ। ਇਕੱਠੇ ਮਿਲ ਕੇ ਅਸੀਂ ਅੱਤਵਾਦ ਵਿਰੋਧੀ ਸਾਥੀ ਵਜੋਂ ਭਾਰਤ ਦੀ ਰੱਖਿਆ ਅਤੇ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ, ਸਿਹਤ ਪ੍ਰਣਾਲੀਆਂ ਅਤੇ ਮਹਾਂਮਾਰੀ ਪ੍ਰਤੀਕ੍ਰਿਆ ਨੂੰ ਸੁਧਾਰਨਾ ਅਤੇ ਉੱਚ ਸਿੱਖਿਆ, ਪੁਲਾੜ ਖੋਜ ਅਤੇ ਮਾਨਵਤਾਵਾਦੀ ਰਾਹਤ ਵਰਗੇ ਖੇਤਰਾਂ ਵਿੱਚ ਡੂੰਘੇ ਸਹਿਯੋਗ ਜਾਰੀ ਰੱਖਾਂਗੇ।  

ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰੀ ਰਾਜਾਂ ਵਜੋਂ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਸਾਡੀਆਂ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਜਿਵੇਂ ਕਿ ਨਿਰਪੱਖ ਅਤੇ ਸੁਤੰਤਰ ਚੋਣਾਂ, ਕਨੂੰਨ ਤਹਿਤ ਸਮਾਨਤਾ, ਅਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਧਰਮ ਦੇ ਨਾਲ ਬੰਨ੍ਹੇ ਹੋਏ ਹਨ। ਇਹ ਮੁੱਢਲੇ ਸਿਧਾਂਤ ਸਾਡੀਆਂ ਸਾਰੀਆਂ ਕੌਮਾਂ ਦੇ ਇਤਿਹਾਸ ਵਿੱਚ ਕਾਇਮ ਹਨ ਅਤੇ ਭਵਿੱਖ ਵਿੱਚ ਸਾਡੀ ਤਾਕਤ ਦਾ ਸੋਮਾ ਬਣੇ ਰਹਿਣਗੇ।